ਅੰਮ੍ਰਿਤਸਰ-(ਮਨਦੀਪ ਕੌਰ)- ਅੰਮ੍ਰਿਤਸਰ ਪੁਲਸ ਨੇ ਗ੍ਰੰਥੀ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਇਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ । ਅੰਮ੍ਰਿਤਸਰ ਦੇ ਕੋਲ ਪੈਂਦੇ ਬਿਆਸ ਦੀ ਪੁਲੀਸ ਨੇ ਗ੍ਰੰਥੀ ਰਮਨਦੀਪ ਸਿੰਘ ਦੀ ਹੱਤਿਆ ਦੀ ਗੁੱਥੀ ਨੂੰ ਸੁਲਜਾ ਲਿਆ ਹੈ।ਜਿਸ ਵਿਚ ਇਕ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।ਆਰੋਪੀ ਦੀ ਪਹਿਚਾਣ ਸਾਹਿਬ ਸਿੰਘ ਦੇ ਤੌਰ ਉੱਤੇ ਹੋਈ ਹੈ ।ਪੁਲਸ ਨੇ ਆਰੋਪੀ ਨੂੰ ਕੋਰਟ ਵਿੱਚ ਹਾਜਿਰ ਕਰ ਕੇ 1 ਦਿਨ ਦਾ ਰਿਮਾਂਡ ਲੈ ਲਿਆ ਹੈ।
ਪੁੱਛ-ਤਾਸ਼ ਵਿੱਚ ਆਰੋਪੀ ਨੇ ਦੱਸਿਆ ਕਿ ਪਿੱਛੇ ਕਾਫੀ ਲੰਬੇ ਸਮੇਂ ਤੋਂ ਗ੍ਰੰਥੀ ਰਮਨਦੀਪ ਸਿੰਘ ਦੇ ਉਸ ਦੀ ਪਤਨੀ ਨਾਲ ਪ੍ਰੇਮ ਸੰਬੰਧ ਚਲ ਰਹੇ ਸਨ । ਆਰੋਪੀ ਨੇ ਦਸਿਆ ਕਿ ਉਸ ਨੇ ਰਮਨਦੀਪ ਨੂੰ ਬਾਰ ਬਾਰ ਸਮਝਾਇਆ ਪਰ ਉਹ ਨਹੀਂ ਸਮਝਿਆ । ਤਾਂ ਇਸ ਰਜਿਸ਼ ਦੇ ਚਲਦਿਆਂ ਉਸ ਨੇ ਦਾਤਰ ਦੇ ਨਾਲ ਰਮਨਦੀਪ ਦੀ ਹੱਤਿਆ ਕਰ ਦਿੱਤੀ ।
SHO ਗਗਨਦੀਪ ਸਿੰਘ ਨੇ ਦੱਸਿਆ ਕਿ ਆਰੋਪੀ ਕਤਲ ਕਰਨ ਤੋ ਬਾਅਦ ਆਪਣੇ ਪਿੰਡ ਵਿੱਚ ਹੀ ਲੁਕਿਆ ਹੋਏ ਸੀ।