ਜਲੰਧਰ -(ਮਨਦੀਪ ਕੌਰ)- ਅਰਬਨ ਅਸਟੇਟ ਫੇਸ 1 ਵਿੱਚ ਸਥਿਤ ਗੁਰੂਦਵਾਰੇ ਵਿੱਚੋ ਲਾਵਾ ਸਮੇ ਪਰਸ ਚੋਰੀ ਹੋਣ ਦੀ ਖ਼ਬਰ ਸਾਮ੍ਹਣੇ ਆਈ ਹੈ । ਦੁਲਹਨ ਦੀ ਮਾ ਦਾ ਪਰਸ ਸੋਨੇ ਅਤੇ ਕੈਸ਼ ਨਾਲ ਭਰਿਆ ਹੋਇਆ ਸੀ । ਜਿਸ ਦੀ ਚੋਰੀ ਹੋ ਗਈ ਹੈ । ਇਸ ਚੋਰੀ ਦੀ ਸ਼ਿਕਾਇਤ ਥਾਣਾ ਨੰਬਰ 7 ਦੀ ਪੁਲੀਸ ਨੂੰ ਦੇ ਦਿੱਤੀ ਗਈ ਹੈ । ਪੁਲਸ ਨੇ ਜਾਂਚ ਸਮੇ ਗੁਰੂਦਵਾਰਾ ਸਾਹਿਬ ਦੇ CCTV ਚੈੱਕ ਕੀਤੇ ਦੇਖਿਆ ਕੇ ਦੀ ਅਜਨਬੀ ਮਹਿਲਾਵਾਂ ਵਲੋ ਪਰਸ ਚੋਰੀ ਕੀਤਾ ਗਿਆ ਹੈ ।
ਪੁਲੀਸ ਨੂੰ ਦਿੱਤੀ ਸ਼ਿਯਕੇਤ ਵਿੱਚ ਲਾੜੇ ਦੇ ਪਿਤਾ ਈਸ਼ਵਰ ਪੁਰੀ ਕਾਲੋਨੀ ਨਿਵਾਸੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਯੁਵਰਾਜ ਸਿੰਘ ਦੀ ਮਾਨਸੀ ਨਿਵਾਸੀ ਝਾਰਖੰਡ ਦੇ ਨਾਲ ਵਿਆਹ ਹੋ ਰਿਹਾ ਸੀ। ਜਿਸ ਕਾਰਨ ਗੁਰੂਦਵਾਰਾ ਸਿੰਘ ਸਭਾ ਵਿੱਚ ਲਾਵਾਂ ਹੋ ਰਹੀਆ ਸਨ ।
ਓਦੋਂ ਹੀ ਕੁੜੀ ਦੀ ਮਾ ਕੁਮਿਤ ਲਾਲ ਨੇ ਫੋਟੋ ਖਿਚਵਾਉਣ ਲਈ ਪਰਸ ਥੱਲੇ ਰੱਖਿਆ ਤਾਂ ਓਹਨਾ ਦਾ ਪਰਸ ਕੋਈ ਅਗਿਆਤ ਔਰਤਾਂ ਵਲੋ ਚੁੱਕ ਲਿਆ ਗਿਆ । ਪਰਸ ਵਿੱਚ 2 ਸੋਨੇ ਦੇ ਕੰਗਣ, ਇਕ ਲੌਕਟ ਨਾਲ ਸੋਨੇ ਦੀ ਚੇਨ, ਦੋ ਸੋਨੇ ਦੀਆ ਵਾਲਿਆ ,30 ਚਾਂਦੀ ਦੇ ਸਿੱਕੇ,50000 ਰੁਪਏ ਨਗਦ ਅਤੇ ਇਕ ਮੋਬਾਈਲ ਫੋਨ ਸੀ। ਪੁਲਸ ਨੇ ਇਲਾਕੇ ਦੇ cctv ਕਬਜੇ ਵਿੱਚ ਲੈ ਲਏ ਹਨ। ਅਤੇ ਅਰੋਪੀਆਂ ਦੇ ਜਾਣ ਦਾ ਰੂਟ ਪਤਾ ਕਰ ਰਹੀ ਹੈ।