ਜਲੰਧਰ -(ਮਨਦੀਪ ਕੌਰ)– ਨਗਰ ਨਿਗਮ ਦੀਆ ਚੋਣਾਂ ਨੂੰ ਲੈ ਕੇ ਕਾਂਗਰਸ ਵਲੋ 27 ਉਮੀਦਵਾਰਾਂ ਦੀ ਸੂਚੀ ਅਜੇ ਤਕ ਵੀ ਜਾਰੀ ਨਹੀ ਕੀਤੀ ਗਈ ਹੈ । ਸਾਰੇ ਉਮੀਦਵਾਰ ਇੰਤਜ਼ਾਰ ਕਰ ਰਹੇ ਨੇ । ਕਿਉ ਕੀ ਅੱਜ ਸਿਰਫ ਦੁਪਹਿਰ 3 ਬਜੇ ਤਕ ਹੀ ਨੋਮੀਨੇਸ਼ਨ ਫਾਰਮ ਭਰੇ ਜਾਣੇ ਹਨ ।ਪਰ ਲਿਸਟ ਅਜੇ ਤਕ ਵੀ ਜਾਰੀ ਨਹੀਂ ਕੀਤੀ ਗਈ । ਅਸਲ ਵਿੱਚ MP ਚੰਨੀ ਦੇ ਨਾਲ MLA ਪਰਗਟ ਅਤੇ ਬਾਵਾ ਹੈਨਰੀ ਅਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਅਤੇ ਹਲਕਾ ਇੰਚਾਰਜ ਸੁਰਿੰਦਰ ਕੌਰ ਦੀ ਰਣਨੀਤੀ ਅਨੁਸਾਰ ਓਹਨਾ ਨੇ ਓਹ ਵਾਰਡਾਂ ਦੀ ਲਿਸਟ ਜਾਰੀ ਨਹੀਂ ਕੀਤੀ ਜਿੱਥੇ ਵਿਰੌਧ ਹੋ ਸਕਦਾ ਹੈ।
ਪਰ ਅੰਦਰ ਖਾਤੇ ਹੀ ਨਾਮੀਨੇਸ਼ਨ ਫਾਰਮ ਜਮ੍ਹਾਂ ਕਰਾਏ ਜਾ ਰਹੇ ਹਨ ।ਤਾਂ ਕੇ ਕੋਈ ਹੋਰ ਇਛੁਕ ਖੜਾ ਨਾ ਹੋ ਜਾਵੇ ਜਾ ਫਿਰ ਵਿਰੌਧ ਨਾ ਕਰੇ। ਇਹ ਰਣਨੀਤੀ ਕਿੰਨੀ ਕ ਕਾਮਯਾਬ ਹੋਵੇਗੀ ਇਹ ਤਾਂ ਆਉਣ ਵਾਲਾ ਸਮੇ ਹੀ ਦਸੇ ਗਾ ।