ਜਲੰਧਰ -(ਮਨਦੀਪ ਕੌਰ)- ਜਲ਼ੰਧਰ ਵਿੱਚ ਲੁੱਟ ਖੋਹ ਦੀਆ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਸ ਤਰ੍ਹਾ ਦਾ ਹੀ ਇਕ ਮਾਮਲਾ ਉੱਚਾ ਸੁਰਾਜ ਗੰਜ ਤੋ ਸਾਮ੍ਹਣੇ ਆਇਆ ਹੈ ।ਜਿੱਥੇ ਇਕ 76 ਸਾਲ ਦੀ ਬਜੁਰਗ ਮਹਿਲਾ ਨਾਲ ਲੁੱਟ ਖੋਹ ਹੋਈ ਹੈ । ਲੁਟੇਰੇ ਸ਼ਰੇਆਮ ਬਜੁਰਗ ਮਹਿਲਾ ਦੇ ਕੰਨਾਂ ਵਿੱਚੋ ਵਾਲਿਆ ਖੋਹ ਕੇ ਲੈ ਗਏ। ਇਸ ਘਟਨਾ ਵਿਚ ਬਜੁਰਗ ਮਹਿਲਾ ਦੇ ਕੰਨ ਬੁਰੀ ਤਰਹ ਨਾਲ ਜ਼ਖ਼ਮੀ ਹੋ ਗਏ ।
ਪੀੜਿਤ ਨੇ ਦਸਿਆ ਕਿ ਪਹਿਲੇ ਓਹਨਾ ਲੁਟੇਰਿਆ ਵਿੱਚੋ ਇਕ ਸਰਦਾਰ ਨੇ ਓਹਨਾ ਕੋਲ ਆ ਕੇ ਪੁੱਛਿਆ ਕੇ ” ਬੀ ਜੀ, ਏਥੇ ਗੁਰੂਦਵਾਰਾ ਕਿੱਥੇ ਹੈ।ਮੈਂ ਮੱਥਾ ਟੇਕਣਾ ਹੈ ,” ਬਜੁਰਗ ਨੇ ਦਾ ਦਿੱਤਾ ।ਫਿਰ 3 ਮਿੰਟ ਬਾਅਦ ਵਾਪਿਸ ਆਏ ਤੇ ਕਹਿਣ ਲੱਗੇ ਬੀ ਜੀ ਤੁਹਾਡਾ ਬੁਹਤ ਬੁਹਤ ਧੰਨਵਾਦ ” ਤੇ ਬਾਅਦ ਵਿਚ ਵਾਲਿਆ ਅਤੇ ਵੰਗਾ ਖੋਹ ਕੇ ਲੈ ਗਏ । ਅਤੇ ਤੁਰੰਤ ਹੀ ਫਰਾਰ ਹੋ ਗਏ । ਇਹ ਸਾਰੀ ਘਟਨਾ CCTC ਵਿੱਚ ਕੈਦ ਹੋ ਗਈ ।
ਬਜੁਰਗ ਨੇ ਦਸਿਆ ਕਿ 1 ਸਾਲ ਪਹਿਲਾ ਹੀ ਓਹਨਾ ਦੇ ਖੱਬੇ ਹੱਥ ਵਿਚ ਪਲੇਟ ਪਈ ਸੀ।ਅਤੇ 2 ਮਹੀਨੇ ਪਹਲੇ ਕੂਲ੍ਹੇ ਦਾ ਆਪਰੇਸ਼ਨ ਹੋਇਆ ਹੈ । ਇਸ ਘਟਨਾ ਵਿਚ ਓਹਨਾ ਦੇ ਕੂਲ੍ਹੇ ਤੇ ਸਟ ਲਗ ਗਈ ਹੈ ।