ਨਵੀਂ ਦਿੱਲੀ-(ਮਨਦੀਪ ਕੌਰ)- ਪੰਜਾਬ ਸਮੇਤ ਪੂਰੇ ਦੇਸ਼ ਵਿਚ ਬੈਂਕਾਂ ਦੀ 2 ਦਿਨ ਹੜਤਾਲ ਰਹੇਗੀ। ਜਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ (PNB) ਦੇ ਹਜਾਰਾ ਅਧਿਕਾਰੀਆ ਦੀ ਅਗਵਾਈ ਕਰਨ ਵਾਲੇ ਅਖਿਲ ਭਾਰਤੀ ਪੰਜਾਬ ਨੈਸ਼ਨਲ ਬੈਂਕ ਅਧਿਕਾਰੀ ਮਹਾਸੰਘ ਨੇ 26 ਅਤੇ 27 ਦਸੰਬਰ ਨੂੰ ਬੈਂਕਾਂ ਵਿਚ ਹੜਤਾਲ ਦਾ ਐਲਾਨ ਕੀਤਾ ਹੈ । ਇਸ ਲਈ ਅਗਰ ਤੁਹਾਨੂੰ ਬੈਂਕਾਂ ਦਾ ਕੋਈ ਵੀ ਜ਼ਰੂਰੀ ਕੰਮ ਹੈ ਤਾਂ ਪਹਿਲੇ ਪਹਿਲੇ ਹੀ ਨਿਪਟਾ ਲਵੋ ।
ਇਸ ਹੜਤਾਲ ਦਾ ਮਕਸਦ ਕੰਮ ਅਤੇ ਜ਼ਿੰਦਗੀ ‘ਚ ਸੰਤੁਲਨ, ਮੁਲਾਜ਼ਮਾਂ ਦੀ ਕਮੀ, ਸੰਗਠਨਾਂ ‘ਚ ਭੇਦਭਾਵ ਵਰਗੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਹੈ। 26 ਅਤੇ 27 ਦਸੰਬਰ ਨੂੰ ਹੋਣ ਵਾਲੀ ਇਸ 2 ਦਿਨਾ ਹੜਤਾਲ ਕਾਰਨ ਦੇਸ਼ ਭਰ ‘ਚ ਬੈਂਕਿੰਗ ਸੇਵਾਵਾਂ ‘ਤੇ ਵਿਆਪਕ ਅਸਰ ਪੈਣ ਦੀ ਸੰਭਾਵਨਾ ਹੈ।
ਮਹਾਸੰਘ ਨੇ PNB ਪ੍ਰਬੰਧਕਾਂ ਅਤੇ ਸਰਕਾਰ ਨੂੰ ਆਪਣੀਆਂ ਮੰਗਾ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ ।ਮਹਾਂਸੰਘ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਕਾਮਰੇਡ ਜਤਿੰਦਰ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਸੰਗਠਨ ਨੇ ਕੌਮੀ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰ ਦੀ ਅਗਵਾਈ ‘ਚ 2 ਦਿਨ ਦੀ ਕੌਮੀ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ।