ਜਲੰਧਰ -(ਮਨਦੀਪ ਕੌਰ)- ਨਗਰ ਨਿਗਮ ਦੀਆ ਵੋਟਾਂ ਨੂੰ ਲੈ ਕੇ ਆਪ ਪਾਰਟੀ ਨੇ ਆਪਣੇ ਸਾਰੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ।ਜਦ ਕੇ ਭਾਜਪਾ ਵਲੋ ਲਿਸਟ ਜਾਰੀ ਹੋਣ ਬਾਕੀ ਹੈ। ਜਿਕਰਯੋਗ ਹੈ ਕਿ ਕਾਂਗਰਸ ਵੀ ਆਪਣੇ ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕਰ ਸਕਦੀ ਹੈ ।
ਉੱਥੇ ਹੀ ਇਕ ਉਮੀਦਵਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਇਕ ਦੂਜੇ ਨਾਲ ਪੇਚਾ ਪੈ ਗਿਆ ਹੈ। ਜਾਣਕਾਰੀ ਮੁਤਾਬਿਕ ਜਿੱਥੇ ਵਾਰਡ ਨੂੰ ਈ 84 ਵਿੱਚੋ ਕਾਂਗਰਸ ਨੇ ਨੀਰਜ ਜੱਸਲ ਨੂੰ ਟਿਕਟ ਦਿੱਤੀ ਹੈ।ਉੱਥੇ ਹੀ ਆਮ ਆਦਮੀ ਪਾਰਟੀ ਵੱਲੋ ਵਾਰਡ ਨੰਬਰ 82 ਵਿੱਚ ਨੀਰਜ ਜੱਸਲ ਨੂੰ ਆਪਣੇ ਉਮੀਦਵਾਰਾਂ ਠਹਿਰਾਇਆ ਹੈ ।
ਜਦੋਂ ਇਸ ਬਾਰੇ ਵਿੱਚ ਰਾਜਿੰਦਰ ਬੇਰੀ ਜੀ ਨਾਲ ਗੱਲ ਕੀਤੀ ਗਈ ਤਾਂ ਓਹਨਾ ਨੇ ਕਿਹਾ ਕਿ ਓਹਨਾ ਨੇ ਲਿਸਟ ਹੁਣੀ ਹੀ ਦੇਖੀ ਹੈ। ਅਤੇ ਇਹ ਉਮੀਦਵਾਰ ਹਾਲ ਵਿਚ ਹੀ ਭਾਜਪਾ ਤੋ ਕਾਂਗਰਸ ਵਿਚ ਸ਼ਾਮਿਲ ਹੋਇਆ ਹੈ।ਜਦੋਂ ਓਹਨਾ ਨੂੰ ਆਪ ਪਾਰਟੀ ਵਿਚ ਸ਼ਾਮਿਲ ਨਾਮ ਬਾਰੇ ਪੁੱਛਿਆ ਗਿਆ ਤਾਂ ਓਹਨਾ ਨੇ ਕਿਹਾ ਕਿ ਆਪ ਪਾਰਟੀ ਨੇ ਗਲਤੀ ਨਾਲ ਨੀਰਜ ਜੱਸਲ ਦਾ ਨਾਮ ਆਪਣੀ ਲਿਸਟ ਵਿਚ ਪਾਂ ਦਿੱਤਾ ਹੈ । ਰਾਜਿੰਦਰ ਬੇਰੀ ਨੇ ਦਾਵਾ ਕੀਤਾ ਹੈ ਕੇ ਨੀਰਜ ਜੱਸਲ ਕਾਂਗਰਸ ਵਲੋ ਹੀ ਚੁਣਾਵ ਲੜਨ ਗੇ । ਰਾਜਿੰਦਰ ਬੇਰੀ ਨੇ ਕਿਹਾ ਕੇ ਆਪ ਪਾਰਟੀ ਨੇ ਬੀਤੇ ਦਿਨੀਂ 2 ਵਾਰ ਲਿਸਟ ਜਾਰੀ ਕੀਤੀ ਹੈ ।ਤਾਂ ਹੋ ਸਕਦਾ ਹੈ ਕੇ ਓਹਨਾ ਨੇ ਗਲਤੀ ਨਾਲ ਨਾਮ ਲਿਸਟ ਵਿਚ ਪਾਂ ਦਿੱਤਾ ਹੋਵੇ ।
ਜਦੋਂ ਇਸ ਬਾਰ ਵਿੱਚ ਰਮਨ ਅਰੋੜਾ ਜੀ ਨਾਲ ਗੱਲ ਕੀਤੀ ਗਈ ਤਾਂ ਓਹਨਾ ਕਿਹਾ ਕਿ ਸਾਰੇ ਉਮੀਦਵਾਰਾਂ ਨੇ ਆਪਣੇ ਵਾਰਡ ਵਿੱਚੋ ਹੀ ਅਪਲਾਈ ਕੀਤਾ ਹੈ ਤਾਂ ਬਾਅਦ ਵਿੱਚ ਹੀ ਓਹਨਾ ਨੂੰ ਟਿਕਟ ਦਿੱਤੀ ਗਈ ਹੈ। ਰਮਨ ਅਰੋੜਾ ਨੇ ਕਿਹਾ ਕਿ ਨੌਰਥ ਵਿੱਚ ਚਲਦੀ ਸਿਆਸੀ ਦਬਾਅ ਕਾਰਨ ਦੂਸਰੀ ਪਾਰਟੀ ਨੇ ਨਾਮ ਲਿਸਟ ਵਿਚ ਸ਼ਾਮਿਲ ਕਰਾਇਆ ਹੋਵੇ। ਰਮਨ ਅਰੋੜਾ ਜੀ ਨੇ ਕਿਹਾ ਕੇ 2 ਦਿਨ ਪਹਿਲਾ ਤੋ ਹੀ ਚਲਦੀ ਕਮੇਟੀ ਵਿੱਚ ਜੱਸਲ ਦਾ ਨਾਮ ਸ਼ਾਮਿਲ ਹੋ ਗਿਆ ਸੀ। ਜਿਸ ਤੋ ਬਾਅਦ ਜੱਸਲ ਨੂੰ ਪਾਰਟੀ ਵਲੋ ਟਿਕਟ ਦਿੱਤੀ ਗਈ ਹੈ ।
ਲੇਕਿਨ ਹੁਣ ਜੱਸਲ ਕਿਸ ਪਾਰਟੀ ਤੋ ਚੁਣਾਵ ਲੜਨ ਗੇ ।ਇਹ ਓਹਨਾ ਦਾ ਨਿੱਜੀ ਫੈਸਲਾ ਹੋਵੇ ਗਾ । ਅਤੇ ਇਸ ਮਾਮਲੇ ਵਿਚ ਜਾਣਕਾਰੀ ਦਿਨੇਸ਼ ਢਲ ਹੀ ਦੇ ਸਕਦੇ ਹਨ । ਪਰ ਜਦੋਂ ਓਹਨਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਓਹਨਾ ਨੇ ਫੋਨ ਨਹੀਂ ਚੁੱਕਿਆ । ਹੁਣ ਦੇਖਣ ਵਾਲੀ ਗੱਲ ਇਹ ਹੋਵੇ ਗਈ ਕੇ ਜੱਸਲ ਕਿਸ ਵਲੋ ਚੁਣਾਵ ਲੜਨ ਗੇ ।