ਜਲੰਧਰ -(ਮਨਦੀਪ ਕੌਰ )- ਜਲੰਧਰ ਨਗਰ ਨਿਗਮ ਦੀਆ ਚੋਣਾਂ ਨੂੰ ਲੈ ਕੇ ਇਕ ਲਿਸਟ ਜਾਰੀ ਕੀਤੀ ਗਈ ਸੀ। ਜਿਸ ਨੂੰ ਅਧਿਕਾਰਿਕ ਸੋਸ਼ਲ ਮੀਡੀਆ ਤੋ ਡਿਲੀਟ ਕਰ ਦਿੱਤੀ ਗਈ ਹੈ । ਇਹ ਲਿਸਟ ਕਰੀਬਨ ਅੱਧਾ ਘੰਟਾ ਪੇਜ ਉਤੇ ਰਹੀ ।ਬਾਅਦ ਵਿੱਚ ਡਿਲੀਟ ਕਰ ਦਿੱਤੀ ਗਈ ਹੈ ।ਜਿਕਰ ਯੋਗ ਹੈ ਲਿਸਟ ਵਿਚ ਵੱਡਾ ਫੇਰ ਬਦਲ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਕੇਂਟ ਅਤੇ ਸੈਂਟਰ ਹਲਕੇ ਦੇ ਉਮੀਦਵਾਰਾਂ ਵਿਚ ਫੇਰਬਦਲ ਕੀਤਾ ਜਾ ਰਿਹਾ ਹੈ।
ਨੌਰਥ ਅਤੇ ਵੈਸਟ ਹਲਕੇ ਦੇ ਵੀ ਕਈ ਵਾਰਡ ਵਿਚਾਰਾਧੀਨ ਚਲੇ ਗਏ ਹਨ । ਸੂਚੀ ਦੇਰ ਰਾਤ ਤਕ ਦੁਬਾਰਾ ਜਾਰੀ ਹੋਣ ਦੀ ਉਮੀਦ ਹੈ ।ਕਿਉੰਕਿ ਕਲ 12 ਦਸੰਬਰ ਨੂੰ ਨਾਮਾਂਕਨ ਦੀ ਆਖਰੀ ਤਰੀਕ ਹੈ ।