ਚੰਡੀਗੜ੍ਹ -(ਮਨਦੀਪ ਕੌਰ)- ਸਕੂਲਾਂ ਨੂੰ ਲੈ ਕੇ ਕੈਬਿਨੇਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੁੱਛ ਨਵੇ ਆਦੇਸ਼ ਜਾਰੀ ਕੀਤੇ ਹਨ ।ਓਹਨਾ ਨੇ ਕਿਹਾ ਕਿ ਅਸੀ ਪਲੇਅ ਵੇਅ ਸਕੂੱਲਾ ਨੂੰ ਸੁਰੱਖਿਅਤ ਬਣਾਉਣ ਲਈ ਇਹ ਨਿਯਮ ਜਾਰੀ ਕੀਤੇ ਜਾ ਰਹੇ ਹਨ ।ਓਹਨਾ ਕਿਹਾ ਕਿ ਪਲੇਅ ਵੇਅ ਸਕੂਲਾਂ ਵਿਚ ਬਚਿਆ ਦੇ ਖੇਲਣ ਲਈ ਚੰਗੀ ਜਗ੍ਹਾ ਹੋਣੀ ਚਾਹੀਦੀ ਹੈ ।ਅਤੇ ਨਾਲ ਹੀ ਸਕੂਲਾਂ ਵਿਚ ਕੈਮਰੇ ਵੀ ਹੋਣੇ ਚਾਹੀਦੇ ਹਨ । ਨਾਲ ਹੀ ਮੁੰਡੇ ਅਤੇ ਕੁੜੀਆ ਦੇ ਵਾਸ਼ ਰੂਮ ਅਲੱਗ ਅਲੱਗ ਹੋਣ ਚਾਹੀਦੇ ਹਨ । ਓਹਨਾ ਨਾਲ ਇਹ ਵੀ ਕਿਹਾ ਕਿ ਸਕੂਲ ਦੀ ਬਾਊਂਡਰੀ ਪੂਰੀ ਤਰ੍ਹਾਂ ਨਾਲ ਸਿੱਖਿਅਤ ਹੋਣੀ ਚਾਹੀਦੀ ਹੈ ।ਤਾਂ ਕਿ ਬਚਿਆ ਨੂੰ ਕਿਸੀ ਵੀ ਤਰ੍ਹਾ ਨਾਲ ਕੋਈ ਅਸੁਵਿਧਾ ਨਾ ਹੋਵੇ ।
ਓਹਨਾ ਕਿਹਾ ਕਿ ਪਲੇਅ ਵੇਅ ਸਕੂਲਾਂ ਵਿਚ ਇਕ ਅਧਿਆਪਕ ਕੋਲ ਕੇਵਲ 20 ਬੱਚੇ ਹੀ ਹੋਣੇ ਚਾਹੀਦੇ ਹਨ ।ਇਕ ਅਧਿਆਪਕ 20 ਬਚਿਆ ਤੋ ਵੱਧ ਕਿਸੀ ਬੱਚੇ ਦੀ ਦੇਖ ਰੇਖ ਨਹੀਂ ਕਰਨ ਗੇ ।
ਛੋਟੇ ਬਚਿਆ ਨੂੰ ਸਕੂਲ ਵਿੱਚ ਥੱਪੜ ਮਾਰਨਾ ਜਾ ਫਿਰ ਝਿੜਕਣਾ ਬਿਲਕੁਲ ਗੈਰ ਕਾਨੂਨੀ ਹੋਵੇ ਗਾ। ਬਚਿਆ ਦੀ ਪੰਜੀਕਰਨ ਸਮੇਂ ਨਾ ਟਾ ਕੋਈ ਸਕਰੀਨਿੰਗ ਟੈਸਟ ਹੋਵੇ ਹੈ ਅਤੇ ਨੇ ਹੀ ਕੋਈ ਪੇਰੈਂਟਸ ਇੰਟਰਵਿਊ ਹੋਵੇ ਗਾ। ਸਕੂਲਾਂ ਵਿਚ ਜੰਕ ਫੂਡ ਦੀ ਬਿਲਕੁਲ ਹੀ ਮਨਾ ਹੋਵੇ ਗਾ।ਅਤੇ ਮਾਪੇ ਘਰੋ ਵੀ ਜੰਕ ਫੂਡ ਬਚਿਆ ਨੂੰ ਟਿਫਨ ਵਿਚ ਪੈਕ ਕਰ ਕੇ ਨਹੀਂ ਦੇਣ ਗੇ। ਅਤੇ ਸਕੂਲਾਂ ਦੇ ਆਸ ਪਾਸ ਵੀ ਜੰਕ ਫੂਡ ਨਹੀ ਵਿਕੇ ਗਾ।
ਓਹਨਾ ਨੇ ਮਾਪਿਆ ਨੂੰ ਅਪੀਲ ਕੀਤੀ ਹੈ ਕੇ ਬਚਿਆ ਦਾ ਸਕੂਲ ਵਿੱਚ ਪੰਜੀਕਰਨ ਕਰਾਉਣ ਤੋ ਪਹਿਲਾ ਇਹ ਚੈੱਕ ਕਰ ਲੈਣ ਕਿ ਸਕੂਲ ਰਜਿਸਟਰ ਹੈ ਜਾ ਨਹੀਂ । ਇਸ ਸਬੰਧੀ ਜਾਣਕਾਰੀ social welfare department ਦੀ ਵੈੱਬਸਾਈਟ ਉੱਤੇ ਪਾਈ ਜਾਵੇ ਗਿ। ਪੰਜਾਬ ਵਿੱਚ 3-6 ਸਾਲ ਦੇ ਬਚਿਆ ਦੀ ਗਿਣਤੀ 40000 ਤਕ ਹੈ ।ਇਸ ਤੋਂ ਕਾਫੀ ਫਾਇਦਾ ਮਿਲੇ ਗਾ ।ਅਤੇ ਜਲਦੀ ਹੀ ਕਲੀਅਰ ਕੀਤਾ ਜਾਵੇ ਗਾ ਕੇ ਪੰਜਾਬ ਵਿੱਚ ਕਿੰਨੇ ਪਲੇਅ ਵੇਅ ਸਕੂਲ ਹੋਣ ਗੇ । ਇੱਕ ਕਮਰੇ ਵਿਚ ਚਲਣ ਵਾਲੇ ਪਲੇਅ ਵੇਅ ਸਕੂਲ ਬਿਲਕੁਲ ਬੰਦ ਰਹਿਣ ਗੇ । ਓਹਨਾ ਕਿਹਾ ਕਿ ਸਰਕਾਰ ਦਾ ਕੰਟਰੋਲ ਪਹਿਲੇ ਆਂਗਣਵਾੜੀ ਸਕੂਲਾਂ ਉੱਤੇ ਸੀ।ਹਨ ਪਲੇਅ ਵੇਅ ਸਕੂਲਾਂ ਦੀ ਵੀ ਸਰਕਾਰ ਦੇਖ ਰੇਖ ਕਰਨ ਗੇ।