ਜਲ਼ੰਧਰ-(ਮਨਦੀਪ ਕੌਰ)– ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਥੋਰੀ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲਈ ਰਹੇ। ਅੱਜ ਦਾ ਤਾਜ਼ਾ ਮਾਮਲਾ ਜਲੰਧਰ ਦੇ ਜਸਵੰਤ ਨਗਰ ਤੋ ਸਾਮ੍ਹਣੇ ਆਇਆ ਹੈ । ਜਿੱਥੇ ਰਹਿਣ ਵਾਲੇ ਟ੍ਰੇਵਲ ਏਜੰਟ ਮਨੋਜ ਠਾਕੁਰ ਦੇ ਖਿਲਾਫ 8.34 ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਹਰਿਆਣਾ ਦੇ ਸਿਰਸਾ ਨਿਵਾਸੀ ਰਣਜੀਤ ਕੌਰ ਨੇ ਦੱਸਿਆ ਕਿ ਉਹਨੇ ਆਪਣੀ ਬੇਟੀ ਹਰਪ੍ਰੀਤ ਕੌਰ ਨੂੰ ਕੇ ਕੈਨੇਡਾ ਭੇਜਣ ਲਈ ਸੋਸ਼ਲ ਮੀਡੀਆ ਦੇ ਐਡ ਦੇਖ ਕੇ ਮਨੋਜ ਠਾਕੁਰ ਨੂੰ ਸੰਪਰਕ ਕੀਤਾ ਅਤੇ ਓਹਦੇ ਦਫ਼ਤਰ ਓਵਰ ਸੀਜ਼ ਐਜੂਕੇਸ਼ਨ ਐਡ ਟਰੈਵਲ ਦਫ਼ਤਰ ਵਿਚ ਵਿੱਚ ਆਪਣੀ ਬੇਟੀ ਨਾਲ 2022 ਵਿੱਚ ਸੰਪਰਕ ਕੀਤਾ। ਜਿਸ ਪਿੱਛੋਂ ਟਰੈਵਲ ਏਜੰਟ ਮਨੋਜ ਨੇ ਓਹਨਾ ਕੋਲੋ 16.80 ਲੱਖ ਦੀ ਮੰਗ ਕੀਤੀ ।
ਰਣਜੀਤ ਕੌਰ ਨੇ ਟਰੈਵਲ ਏਜੰਟ ਨੂੰ 10000 ਰੁਪਏ ਨਗਦ ਦਿੱਤੇ ਜਿਸ ਦੀ ਓਹਨਾ ਨੂੰ ਕੋਈ ਵੀ ਰਸੀਦ ਨਹੀਂ ।ਦਿੱਤੀ ਗਈ ।ਫਰਬਰੀ 2024 ਵਿੱਚ ਏਜੰਟ ਵੱਲੋਂ ਅੱਧੀ ਫੀਸ ਦੀ ਮੰਗ ਕੀਤੀ ਗਈ । ਤਾਂ ਪੀੜਿਤ ਵੱਲੋਂ 8.34 ਲੱਖ ਰੁਪਏ ਬੀ ਬੈਂਕ ਟਰਾਂਸਫਰ ਕੀਤੇ ਗਏ ।ਜਿਸ ਤੋ ਬਾਅਦ ਏਜੰਟ ਨੇ ਨਾ ਤਾਂ ਓਹਨਾ ਨੂ ਕੋਈ ਵੀਜ਼ਾ ਦਿੱਤਾ ਅਤੇ ਨੇ ਹੀ ਓਹਨਾ ਨੂੰ ਪੈਸੇ ਵਾਪਿਸ ਕੀਤੇ ਗਏ। ਪੀੜਿਤ ਨੇ ਮਾਮਲਾ ਥਾਣਾ ਬਾਰਾਦਰੀ ਵਿੱਚ ਦਰਜ ਕਰਾ ਦਿੱਤਾ ਹੈ ।ਅਤੇ ਪੁਲੀਸ ਵਲੋ ਧੋਖਾ ਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ।