ਨਵੀਂ ਦਿੱਲੀ -(ਮਨਦੀਪ ਕੌਰ)- ਅੱਜ ਸਵੇਰੇ ਸਵੇਰੇ 40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। RK ਪੁਰਮ ਸਥਿਤ ਦਿੱਲੀ ਪਬਲਿਕ ਸਕੂਲ ਅਤੇ ਪਚਿਮ ਵਿਹਾਰ ਸਥਿਤ GT ਗੋਇਨਕਾ ਪਬਲਿਕ ਸਥਿਤ ਸਕੂਲ ਸਹਿਤ ਕਈ ਸਕੁਲਾ ਨੂੰ E-Mail ਜਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਅੱਜ ਸਵੇਰੇ 7 ਵਜੇ ਦਮਕਲ ਵਿਭਾਗ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ । ਧਮਕੀ ਭਰੇ e-mail ਤੋ ਬਾਅਦ ਸਕੂਲ ਪ੍ਰਸ਼ਾਸ਼ਨ ਨੇ ਬਚਿਆ ਨੂੰ ਘਰ ਭੇਜ ਦਿੱਤਾ ਹੈ । ਨਾਲ ਹੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦਿੱਲੀ ਪੁਲਸ ਨੇ ਕਿਹਾ ਕਿ ਅੱਜ 40 ਸਕੂਲਾਂ ਨੂੰ e-mail ਜਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਵਿਚ ਲਿਖਿਆ ਹੈ ਕੇ ” ਮੈਂ ਸਕੂਲਾਂ ਦੇ ਕਈ ਕਮਰਿਆ ਵਿੱਚ ਬੰਬ ਲੱਗਾ ਦਿੱਤੇ ਹਨ। ਇਸ ਦੇ ਨਾਲ ਇਮਾਰਤ ਨੂੰ ਤਾਂ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਵੇ। ਪਰ ਬੰਬ ਫਟਣ ਨਾਲ ਕਈ ਲੋਗ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਸਕਦੇ ਹਨ । ਅਗਰ ਮੈਨੂੰ 30000 ਡਾਲਰ ਨਹੀਂ ਮਿਲੇ ਤਾਂ ਮੈਂ ਬੰਬ ਦਾ ਧਮਾਕਾ ਕਰ ਦਵਾ ਗਾ।”