ਪੰਜਾਬ -( ਮਨਦੀਪ ਕੌਰ )- ਪੰਜਾਬ -ਹਰਿਆਣਾ ਬਾਰਡਰ ਉੱਤੇ ਪਿੱਛੇ ਪਿਛਲੇ 9 ਮਹੀਨੇ ਤੋ ਕੈਂਪ ਲਗਾ ਕੇ ਬੈਠੇ ਹੋਏ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ । 101 ਕਿਸਾਨਾਂ ਨੇ ਪੈਦਲ ਅੰਬਾਲੇ ਕਲ ਵਧਦੇ ਹੋਏ 2 ਬੇਰੀ ਗੇਟ ਪਾਰ ਕਰ ਲਏ ਹਨ ।ਹਨ ਓਹਨਾ ਨੂੰ ਹਰਿਆਣਾ ਬਾਰਡਰ ਅਤੇ ਪਰਾਮਿਲਿਟਰੀ ਦੇ ਬੇਰੀ ਗੇਟ ਤੇ ਰੋਕ ਲਿਆ ਗਿਆ ਹੈ । ਕਿਸਾਨਾਂ ਨੇ ਬੇਰੀ ਗੇਟ ਅਤੇ ਕਾਂਟਿਲੇ ਤਾਰ ਤੋੜ ਦਿੱਤੇ ਹਨ ।ਇਸ ਤੋਂ ਬਾਅਦ ਹਰਿਆਣਾ ਪੁਲੀਸ ਅਤੇ ਕਿਸਾਨ ਆਮੋ ਸਾਮ੍ਹਣੇ ਹੋ ਗਏ ਹਨ । ਹਰਿਆਣਾ ਸਰਕਾਰ ਨੇ ਅਗਲੇ 4 ਦਿੰਨਾ ਲਈ ਅੰਬਾਲਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆ ਹਨ ।
MSP ਅਤੇ ਕਰਜ ਮਾਫ਼ੀ ਲਈ ਪਿੱਛੇ 13 ਫਰਵਰੀ ਤੋਂ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਮਾਰਚ ਦੀ ਇਜਾਜਤ ਨਹੀਂ ਦਿੱਤੀ ਹੈ । ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਹਰਿਆਣਾ ਦੀ ਗ੍ਰਹਿ ਸਵਿੱਚ ਸੁਮਿਤਾ ਮਿਸ਼ਰਾ ਨੇ ਪੰਜਾਬ ਹਰਿਆਣਾ ਦੇ ਬਾਰਡਰ ਸਣੇ ਅੰਬਾਲਾ ਦੇ 11 ਪਿੰਡਾ ਦੀਆ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆ ਗਈਆ ਹਨ ।
ਕਿਸਾਨਾਂ ਨੂੰ ਰੋਕਨ ਲਈ ਕੀ ਕੀ ਪ੍ਰਬੰਧ ਕੀਤੇ ਹਨ ਸਰਕਾਰ ਨੇ ……..।
ਖਨੌਰੀ ਬਾਰਡਰ ਉੱਤੇ 13 ਕੰਪਨੀਆਂ ਪੁਲਸ ਅਤੇ ਇਕ ਕੰਪਨੀ CRPF, ਅਤੇ BSF ਲਗਾਈ ਗਈ ਹੈ । ਅਤੇ 1500 ਤੋ ਜ਼ਯਾਦਾ ਪੁਲੀਸ ਕਰਮੀ ਤੈਨਾਤ ਕੀਤੇ ਗਏ ਹਨ । 3 JCB , ਵਾਟਰ ਕੈਨਲ ਵ੍ਹੀਕਲ, 3 ਵਜਰ ਵਾਹਨ ਅਤੇ 20 ਰੋਡਵੇਜ਼ ਦੀਆ ਬੱਸਾਂ ਅਤੇ 7 ਪੁਲਸ ਬੱਸਾਂ ਖੜੀਆ ਕੀਤੀਆ ਗਈਆ ਹਨ । 30 ਕਿਲੋਮੀਟਰ ਦੇ ਏਰੀਏ ਵਿੱਚ 3 ਜਗ੍ਹਾ ਬੇਰੀ ਗੈਠਿੰਗ ਕੀਤੀ ਗਈ ਹੈ ।
ਸ਼ੰਬੂ ਬਾਰਡਰ ਉੱਤੇ 3 ਲੇਅਰ ਬੇਰੀ ਗੇਟ ਲਗਾਏ ਗਏ ਹਨ । ਹਰਿਆਣਾ ਪੁਲਸ ਨੇ ਸੀਮੇਂਟ ਦੀ ਪੱਕੀ ਦੀਵਾਰ ਬਣਾਈ ਹੋਈ ਹੈ । ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਤੈਨਾਤ ਹੈ ।।
ਕਰੀਬਨ 1500 ਕਿਸਾਨ ਇਥੇ ਇਕੱਠੇ ਹੋ ਚੁੱਕੇ ਹਨ