ਜਲੰਧਰ -(ਮਨਦੀਪ ਕੌਰ)– ਸਪੈਸ਼ਲ ਸੈੱਲ ਪੁਲੀਸ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਥਾਣਾ ਡਿਵੀਜ਼ਨ ਨੰਬਰ 2 ਦੇ ਇਲਾਕੇ ਵਿਚ ਚੱਲ ਰਹੇ ਦੜੇ ਸੱਟੇ ਦੇ ਕਾਰੋਬਾਰ ਦਾ ਪਰਦਾ ਫਾਸ਼ ਕਰਦੇ ਹੋਏ 5 ਅਰੋਪੀਆਂ ਨੂੰ ਰੰਗੇ ਹੱਥੀ ਫੜਿਆ ਹੈ। ਅਰੋਪੀਆਂ ਦੀ ਪਹਿਚਾਣ ਮੋਹਿਤ ਅਰੋੜਾ ਪੁੱਤਰ ਵਿਨੋਦ ਕੁਮਾਰ ਨਿਵਾਸੀ ਗੋਪਾਲ ਨਗਰ , ਪਵਿੰਦਰ ਕੁਮਾਰ ਪੁੱਤਰ ਪਵਨ ਕੁਮਾਰ ਨਿਵਾਸੀ ਕਬੀਰ ਨਗਰ ,ਅਰੁਣ ਕੁਮਾਰ ਪੁੱਤਰ ਮੁਲਖ ਰਾਜ ਨਿਵਾਸੀ ਬਾਬੂ ਲਾਭ ਸਿੰਘ ਨਗਰ ਥਾਣਾ ਬਸਤੀ ਬਾਵਾ ਖੇਲ ਜਰਮਨ ਸਿੰਘ ਉਰਫ ਜਰਮਨ ਪੁੱਤਰ ਸੁਰਜੀਤ ਸਿੰਘ ਨਿਵਾਸੀ ਗਾਂਧੀ ਕੈਂਪ ,ਅਨਿਲ ਕੁਮਾਰ ਪੁੱਤਰ ਮੂਲ ਚੰਦ ਨਿਵਾਸੀ ਅਮਨ ਨਗਰ ਥਾਣਾ ਡਿਵੀਜ਼ਨ ਨੰਬਰ 5 ਦੇ ਤੌਰ ਤੇ ਹੋਈ ਹੈ ।
ਅਰੋਪੀਆਂ ਦੇ ਕਬਜੇ ਵਿੱਚੋ 23000 ਰੁਪਏ ਨਗਦੀ ਅਤੇ ਦੜੇ ਸੱਟੇ ਦੀਆ ਪਰਚੀਆਂ ਬਰਾਮਦ ਹੋਇਆ ਹਨ । ਜਾਣਕਾਰੀ ਮੁਤਾਬਿਕ ਸਪੈਸਲ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ ਕੇ ਸੱਟੇਬਾਜ਼ ਮੋਹਿਤ ਢਾਬਾ ਦੇ ਕੋਲ ਵਰਕ ਸ਼ਾਪ ਚੌਂਕ ਵਿੱਚ ਲੰਬੇ ਸਮੇਂ ਤੋਂ ਕਾਫੀ ਵੱਡੇ ਸਤਰ ਦੇ ਸੱਟੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ । ਜਿਸ ਤੋ ਬਾਅਦ ਇੰਸਪੈਕਟਰ ਜਸਪਾਲ ਸਿੰਘ ਵੱਲੋਂ ਉੱਥੇ ਰੇਡ ਕੀਤੀ ਗਈ ਅਤੇ 5 ਅਰੋਪੀਆਂ ਨੂੰ ਮੋਕੇ ਉੱਤੇ ਕਾਬੂ ਕੀਤਾ ਗਿਆ ਹੈ ।
ਪੁਲੀਸ ਵੱਲੋਂ ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।ਅਤੇ ਸਪੈਸ਼ਲ ਸੈੱਲ ਵੱਲੋਂ ਅਰੋਪੀਆਂ ਤੋ ਪੁੱਛ ਤਾਸ਼ ਕੀਤੀ ਜਾ ਰਹੀ ਹੈ