ਅੰਮ੍ਰਿਤਸਰ-(ਮਨਦੀਪ ਕੌਰ)- ਸ਼੍ਰੀ ਹਰਮੰਦਿਰ ਸਾਹਿਬ ਦੇ ਬਾਹਰ ਪਿਆਜਾ ਵਿੱਚ ਹਮਲਾਵਰ ਦੁਆਰਾ EX ਡਿਪਟੀ CM ਸੁਖਬੀਰ ਸਿੰਘ ਬਾਦਲ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਗ਼ਨੀਮਤ ਇਹ ਰਹੀ ਕਿ ਉਹ ਬਾਲ ਬਾਲ ਬਚ ਗਏ । ਮੋਕੇ ਦੀ CCTV SAMNE ਆਈ ਹੈ ਜਿਸ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕੇ ਕਿਵੇਂ ਇਕ ਵਿਅਕਤੀ ਸੁਖਬੀਰ ਬਾਦਲ ਉੱਤੇ ਗੋਲੀ ਚਲਾਉਣ ਲੱਗਾ ਹੈ ਅਤੇ ਦੂਜੇ ਪਾਸੇ ਕੇਸਰੀ ਪੱਗੜੀ ਪਾਏ ਵਿਅਕਤੀ ਨੇ ਉਸ ਦਾ ਹੱਥ ਫੜ ਲਿਆ ਅਤੇ ਗੋਲੀ ਹਵਾ ਵਿੱਚ ਚਲ ਗਈ ।
ਉੱਥੇ ਹੀ ਸੁਖਬੀਰ ਬਾਦਲ ਬਾਲ ਬਾਲ ਬਚ ਗਏ ।ਪਰ ਇਸ ਘਟਨਾ ਨੂੰ ਲੈ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਦਸ ਦੇਈਏ ਸੁਖਬੀਰ ਬਾਦਲ ਅੱਜ ਵੀ ਆਪਣੀ ਸਜ਼ਾ ਭੁਗਤਾਨ ਲਈ ਹੱਥ ਵਿਚ ਬਰਸ਼ਾ ਫੜ੍ਹ ਕੇ ਘੰਟਾ ਘਰ ਦੇ ਬਾਹਰ ਬੈਠੇ ਸਨ । ਓਦੋਂ ਹੀ ਕਿਸੀ ਨੇ ਓਹਨਾ ਉੱਤੇ ਹਮਲਾ ਕਰ ਦਿੱਤਾ ।ਮੋਕੇ ਤੇ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਸ਼ਾਨ ਬੀਨ ਕਰਨ ਵਿਚ ਜੁਟ ਗਈ ਹੈ ।
ਉੱਥੇ ਹੀ ਗੋਲੀ ਚਲਣ ਤੋ ਬਾਅਦ ਅਕਾਲੀ ਨੇਤਾਵਾਂ ਦੇ ਅੱਗੇ ਘੇਰਾਬੰਦੀ ਕਾਰ ਕੇ ਰਾਸਤਾ ਬੰਦ ਕਾਰ ਦਿੱਤਾ ਗਿਆ । ਜਾਣਕਾਰੀ ਮੁਤਾਬਿਕ ਐਕਸ ਆਤੰਕੀ ਨਰਾਇਣ ਸਿੰਘ ਚੌੜਾ ਨੇ ਸੁਖਬੀਰ ਬਾਦਲ ਉੱਤੇ ਗੋਲੀ ਚਲਾਈ ਹੈ । ਉੱਥੇ ਹੀ ਸੁਰੱਖਿਆ ਕਰਮੀਆਂ ਨੇ ਨਰਾਇਣ ਸਿੰਘ ਚੌੜਾ ਨੂੰ ਮੋਕੇ ਉੱਤੇ ਹੀ ਫੜ ਲਿਆ ਗਿਆ ਹੈ ।