ਜਲੰਧਰ-(ਮਨਦੀਪ ਕੌਰ)- ਪੰਜਾਬ ਵਿੱਚ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆ ਵਾਰਦਾਤਾਂ ਵੱਧ ਦੀਆ ਹੀ ਜਾ ਰਹੀਆਂ ਹਨ । ਉੱਥੇ ਹੀ ਅੱਜ ਸਵੇਰੇ ਸਵੇਰੇ ਦੋਆਬਾ ਚੌਂਕ ਤੋ ਕੁੱਛ ਹੀ ਦੂਰੀ ਤੇ ਚੋਰਾ ਵਲੋ ਇਕ ਆਟੋ ਚਾਲਕ ਦਾ ਮੋਬਾਈਲ ਖੋਹ ਕੇ ਭੱਜਣ ਦਾ ਮਾਮਲਾ ਸਾਮ੍ਹਣੇ ਆਇਆ ਹੈ ।
ਜਾਣਕਾਰੀ ਦੇ ਮੁਤਾਬਿਕ ਦੋ ਬਾਈਕ ਸਵਾਰ ਇਕ ਆਟੋ ਚਾਲਕ ਦਾ ਮੋਬਾਈਲ ਖੋਹ ਕੇ ਭੱਜ ਰਹੇ ਸਨ । ਉਦੋਂ ਹੀ ਓਹਨਾ ਦੀ ਬਾਈਕ ਅੱਗੇ ਕਿਸੀ ਹੋਰ ਬਾਈਕ ਨਾਲ ਟਕਰਾ ਗਈ ਤਾਂ ਲੋਕਾ ਨੇ ਓਹਨਾ ਚੋਰਾ ਨੂੰ ਕਾਬੂ ਕਰ ਲਿਆ । ਜਦ ਕਿ ਚੋਰਾ ਵੱਲੋਂ ਖੋਇਆ ਹੋਇਆ ਮੋਬਾਈਲ ਘਾਹ ਵਿਚ ਸੁੱਟ ਦਿੱਤਾ ਗਿਆ । ਇਸ ਘਟਨਾ ਵਿਚ ਇਕ ਰਾਹਗੀਰ ਬਾਈਕ ਚਾਲਕ ਅਤੇ 2 ਰਾਹਗੀਰ ਜ਼ਖ਼ਮੀ ਹੋ ਗਏ ।ਜਦਕਿ ਲੁਟੇਰਿਆ ਨੂੰ ਵੀ ਸੱਟਾ ਲੱਗਿਆ ਹਨ ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਆਟੋ ਚਾਲਕ ਨੇ ਦਸਿਆ ਕਿ ਉਹ ਅੰਗੁਰਾ ਵਾਲੀ ਵੇਲ ਦੇ ਸਾਮ੍ਹਣੇ ਪੈਟਰੋਲ ਪੰਪ ਕੋਲ ਫੋਨ ਤੇ ਗੱਲ ਕਰ ਰਿਹਾਂ ਸੀ। ਓਦੋਂ ਹੀ ਇਕ ਨੌਜਵਾਨ ਓਹਦੇ ਸਾਮ੍ਹਣੇ ਆਇਆ ਤਾਂ ਆਟੋ ਚਾਲਕ ਨੇ ਸਵਾਰੀ ਸਮਝ ਕੇ ਆਟੋ ਰੋਕਿਆ ਤਾਂ ਨੌਜਵਾਨ ਮੋਬਾਈਲ ਖੋਹ ਕੇ ਆਪਣੇ ਦੂਸਰੇ ਸਾਥੀ ਨਾਲ ਮੋਟਰਸਾਈਕਲ ਤੇ ਜਾ ਬੈਠਾ ਅਤੇ ਦੋਵੇਂ ਭੱਜ ਗਏ। ਆਟੋ ਚਾਲਕ ਨੇ ਕਿਹਾ ਕਿ ਇਸ ਨੇ ਓਹਨਾ ਦਾ ਆਟੋ ਵਿੱਚ ਪਿੱਛਾ ਕੀਤਾ ।ਏਨੀ ਦੇਰ ਨੂੰ ਚੋਰ ਅੱਗੇ ਕਿਸੀ ਮੋਟਰਸਾਈਕਲ ਵਿੱਚ ਜਾ ਵੱਜੇ ਅਤੇ ਥੱਲੇ ਡਿੱਗ ਗਏ । ਅਤੇ ਆਟੋ ਚਾਲਕ ਦਾ ਮੋਬਾਈਲ ਝਾੜਿਆ ਵਿੱਚ ਸੁੱਟ ਦਿੱਤਾ ।ਰਾਹਗੀਰਾਂ ਵਲੋ ਚੋਰਾ ਨੂੰ ਕਾਬੂ ਕਰ ਲਿਆ ਗਿਆ ।ਅਤੇ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ ।
ਪਰ ਆਟੋ ਚਾਲਕ ਦਾ ਮੋਬਾਈਲ ਅਜੇ ਤਕ ਬਰਾਮਦ ਨਹੀਂ ਹੋਇਆ ।ਪੁਲਸ ਵਲੋ ਦੋਨਾਂ ਚੋਰਾ ਤੋ ਪੁੱਛ ਪੜ੍ਹਤਾਲ ਕੀਤੀ ਜਾ ਰਹੀ ਹੈ