ਮਾਛੀਵਾੜਾ – ਪਿੰਡ ਕਟਾਣੀ ਕੱਲਾਂ ਦੇ ਇਕ ਘਰ ਵਿਚ ਅਖੰਡ ਪਾਠ ਕਰਵਾਇਆ ਜਾ ਰਿਹਾ ਸੀ। ਅਤੇ ਗਵਾਂਡ ਵਿਚ ਰਹਿਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਲੋ ਪੱਕ ਰਹੇ ਲੰਗਰ ਵਿਚ ਸ਼ਰਾਬ ਸੁੱਟਣ ਦੇ ਅਰੋ ਲੱਗੇ ਹਨ।
ਇਸ ਮਾਮਲੇ ਵਿਚ ਕੂੰਮਕਲਾਂ ਥਾਣੇ ਦੀ ਪੁਲਸ ਵਲੋਂ 5 ਲੋਕਾਂ ਸਬੰਧੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ।
ਇਸ ਸੰਬੰਧ ਵਿਚ ਪਰਮਿੰਦਰ ਸਿੰਘ ਨੇ ਪੁਲਸ ਨੂੰ ਦਸਿਆ ਕਿ ਓਹਨਾ ਦੇ ਪਿਤਾ ਜੀ ਦੋ ਮੌਤ ਹੋ ਗਈ ਸੀ ਜਿਸ ਕਾਰਨ ਇਹ ਅਖੰਡ ਪਾਠ ਰੱਖਿਆ ਗਿਆ ਹੈ । ਇਸ ਦੌਰਾਨ ਘਰ ਵਿਚ ਲੰਗਰ ਬਨ ਰਿਹਾ ਸੀ। ਇਸ ਦੌਰਾਨ ਗੁਵਾਂਡ ਵਿੱਚ ਰਹਿਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਲੋ ਆਪਣੇ ਚੌਬਾਰੇ ਉੱਤੇ ਖੜ ਕੇ ਸ਼ਰਾਬ ਪੀਤੀ ਜਾ ਰਹੀ ਸੀ। ਆਰੋਪ ਹੈ ਕੇ ਵਿਦਿਆਰਥੀਆਂ ਵਲੋ ਬਣਦੇ ਲੰਗਰ ਵਿਚ ਸ਼ਰਾਬ ਸੁੱਟ ਦਿੱਤੀ ਗਈ ।ਜਿਸ ਕਾਰਨ ਮਾਹੌਲ ਬੁਹਤ ਹੀ ਖਰਾਬ ਹੋ ਗਿਆ । ਪੁਲੀਸ ਨੇ ਪਰਮਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ਉੱਤੇ ਇਹਨਾ 4 ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ ।