ਜਲੰਧਰ-(ਮਨਦੀਪ ਕੌਰ)- ਨਸ਼ੇ ਦੀ ਸਪਲਾਈ ਕਰਨ ਵਾਲੇ 3 ਆਰੋਪੀ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਤੀਨਾ ਅਰੋਪੀਆਂ ਤੋ 1-1 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ । ਇਹਨਾ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਭਾਰਗੋ ਕੈਂਪ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ।
ਜਾਣਕਾਰੀ ਦਿੰਦੇ ਹੋਏ CIA ਸਟਾਫ ਨੇ ਦਸਿਆ ਕਿ ਓਹਨਾ ਨੇ ਗੁਪਤ ਸੂਚਨਾ ਦੇ ਅਧਾਰ ਤੇ ਮਾਡਲ ਹਾਊਸ ਨਾਕਾ ਲਗਾਇਆ ਸੀ। ਨਾਕੇ ਦੌਰਾਨ ਪੈਦਲ ਆ ਰਹੇ ਨੌਜਵਾਨ ਤੇ ਪੁਲਸ ਨੂੰ ਸ਼ੱਕ ਹੋਇਆ ।ਕਿਉੰਕਿ ਨਾਕਾ ਦੇਖ ਕੇ ਉਹ ਆਪਣਾ ਰਾਸਤਾ ਬਦਲਣ ਲੱਗਾ ਸੀ ਅਤੇ ਇਸ ਦੇ ਹੱਥ ਵਿੱਚ ਇੱਕ ਲਿਫ਼ਾਫ਼ਾ ਫੜਿਆ ਹੋਇਆ ਸੀ। ਜਦੋਂ ਪੁਲੀਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋ 1 ਕਿਲੋ ਅਫੀਮ ਬਰਾਮਦ ਹੋਈ ।
ਆਰੋਪੀ ਦੀ ਪਹਿਚਾਣ ਚਾਹਤ ਨਿਵਾਸੀ ਭਾਰਗੋ ਕੈਂਪ ਦੇ ਰੂਪ ਵਿਚ ਹੋਈ ਹੈ । ਪੁਲਸ ਦੀ ਪੁੱਛ ਤਾਸ਼ ਦੇ ਦੌਰਾਨ ਆਰੋਪੀ ਨੇ ਭਾਰਗੋ ਕੈਂਪ ਦੇ ਪਾਵਨ ਕੁਮਾਰ ਅਤੇ ਰਣਵੀਰ ਸਿੰਘ ਰਿੱਕੀ ਜਮਸ਼ੇਰ ਖੇੜਾ ਨਾਮ ਲਿਆ ਜਿਹਨਾਂ ਨੂੰ ਪੁਲਸ ਨੇ ਅਲਗ ਅਲੱਗ ਥਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ । ਜਿਹਨਾਂ ਕੋਲੋ ਵੀ 1-1 ਕਿਲੋ ਅਫੀਮ ਬਰਾਮਦ ਹੋਈ ਹੈ ।
ਪੁਲੀਸ ਨੇ ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਤੇ ਓਹਨਾ ਨੂੰ ਕੋਰਟ ਵਿੱਚ ਪੇਸ਼ ਕਰ ਕੇ ਰਿਮਾਂਡ ਲੈ ਲਿਆ ਹੈ ।ਅਤੇ ਅੱਗੇ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।