ਜਲੰਧਰ -(ਮਨਦੀਪ ਕੌਰ)-
ਥਾਣਾ ਇੰਚਾਰਜਾਂ ਦਾ ਜਲੰਧਰ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਜਿਸ ‘ਚ ਥਾਣਾ ਬਸਤੀ ਬਾਵਾ ਖੇਲ ਦੇ ਮੌਜੂਦਾ ਇੰਚਾਰਜ ਹਰਿੰਦਰ ਸਿੰਘ ਨੂੰ ਥਾਣਾ ਬਸਤੀ ਬਾਵਾ ਖੇਲ ‘ਚ ਤਾਇਨਾਤ ਕੀਤਾ ਗਿਆ ਹੈ, ਜਦਕਿ ਬਸਤੀ ਬਾਵਾ ਖੇਲ ਦੇ ਮੌਜੂਦਾ ਇੰਚਾਰਜ ਬਰਜਿੰਦਰ ਸਿੰਘ ਨੂੰ ਪੁਲਸ ਲਾਈਨ ‘ਚ ਤਾਇਨਾਤ ਕੀਤਾ ਗਿਆ ਹੈ।
ਇਸ ਦੌਰਾਨ ਭਾਰਗਵ ਕੈਂਪ ਦੇ ਇੰਚਾਰਜ ਅਸ਼ੋਕ ਕੁਮਾਰ ਨੂੰ ਥਾਣਾ 3 ਅਤੇ ਥਾਣਾ 3 ਦੇ ਇੰਚਾਰਜ ਰਵਿੰਦਰ ਨੂੰ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸਮੇਂ ਥਾਣਾ ਸਦਰ-1 ਅਤੇ ਥਾਣਾ ਭਾਰਗਵ ਕੈਂਪ ਵਿੱਚ ਇੰਸਪੈਕਟਰ ਦੀ ਅਸਾਮੀ ਖਾਲੀ ਹੈ।