ਜਲੰਧਰ-(ਮਨਦੀਪ ਕੌਰ )- ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਬੁਹਤ ਹੀ ਦਰਦਨਾਕ ਹਾਦਸਾ ਹੋਇਆ ਹੈ ।ਜਿਸ ਵਿਚ ਇਕੋ ਪਰਿਵਾਰ ਦੇ 6 ਮੈਂਬਰਾਂ ਵਿੱਚੋ 4 ਦੀ ਮੋਕੇ ਉੱਤੇ ਮੌਤ ਦੀ ਜਾਣਕਾਰੀ ਮਿਲੀ ਹੈ । ਹਾਦਸਾ ਐਨਾ ਜ਼ਿਆਦਾ ਭਿਨਕਰ ਸੀ ਕੇ ਮ੍ਰਿਤਕਾ ਨੂੰ ਕਰੈਨ ਦੀ ਸਹਾਇਤਾ ਨਾਲ ਬਾਹਰ ਕਢਿਆ ਜਾ ਰਿਹਾ ਹੈ ।
ਲੋਕਾ ਦਾ ਕਹਿਣਾ ਹੈ ਕਿ ਕਰ ਵਿਚ ਕੁੱਲ 6 ਲੋਗ ਸਵਾਰ ਸਨ। ਅਤੇ ਡਰਾਈਵਿੰਗ ਸਾਈਡ ਤੋ ਇਕ ਟਰੱਕ ਚਾਲਕ ਆ ਰਿਹਾ ਸੀ ਜਿਸ ਨਾਲ ਕਾਰ ਦਾ ਹਾਦਸਾ ਹੋਇਆ । ਜਿਸ ਵਿਚ ਗੱਡੀ (PB 08 5018) ਬੁਰੀ ਤਰ੍ਹਾ ਟੁੱਟ ਗਈ ।
ਲੋਕਾ ਦਾ ਕਹਿਣਾ ਹੈ ਕਿ ਇਕ ਬੱਚੇ ਸਮੇਤ 4 ਲੋਕਾ ਦੀ ਮੌਤ ਹੋ ਚੁੱਕੀ ਹੈ ਪਰ 2 ਲੋਕਾ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ ।
ਜਦ ਕਿ ਇਕ ਸ਼ਵ ਅਜੇ ਵੀ ਗੱਡੀ ਵਿੱਚ ਫਸਿਆ ਹੋਇਆ ਹੈ ।
ਪੁਲਿਸ ਮੋਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ।ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ