ਜਲੰਧਰ-(ਮਨਦੀਪ ਕੌਰ)- ਜਾਲੰਧਰ ਦੇ ਘਾਸ ਮੰਡੀ ਤੋ ਬੁਹਤ ਹੀ ਮੰਦਭਾਗੀ ਖ਼ਬਰ ਸਾਮ੍ਹਣੇ ਆਈ ਹੈ । ਜਿੱਥੇ 3 ਦੋਸਤਾ ਨਾਲ ਕੁੱਟਮਾਰ ਕੀਤੀ ਗਈ ਹੈ।ਜਿਸ ਵਿਚ ਦੋ ਵਿਅਕਤੀਆ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਸੀਰੀਅਸ ਹਾਲਾਤ ਵਿਚ ਹਸਪਤਾਲ ਵਿਚ ਦਾਖਲ ਹੈ ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਤੀਨੋ ਦੋਸਤ ਕਿਸੀ ਰਿਸ਼ਤੇਦਾਰ ਦੇ ਘਰ UP ਦੇ ਪ੍ਰਤਾਪਗੜ੍ਹ ਵਿਆਹ ਤੇ ਗਏ ਸਨ। ਜਿੱਥੇ ਕੁੱਛ ਗੱਲ ਨੂੰ ਕੇ 2 ਧਿਰਾਂ ਵਿੱਚ ਲੜਾਈ ਝਗੜਾ ਹੋ ਗਿਆ।ਜਿਸ ਤੋਂ ਬਾਅਦ ਗੱਲ ਹੱਥਾਂ ਪਾਈ ਤੇ ਪਹੁੰਚ ਗਈ। ਜਿਸ ਵਿਚ 3 ਮੁੰਡੇ ਜ਼ਖ਼ਮੀ ਹੋ ਗਏ। ਜਿਹਨਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ। ਜਿੱਥੇ ਡਾਕਟਰਾਂ ਨੇ 2 ਮੁੰਡਿਆ ਨੂੰ ਮ੍ਰਿਤਕ ਕਰਾਰ ਦਿੱਤਾ ।
ਜਿਹਨਾਂ ਦੀ ਪਹਿਚਾਣ ਇੰਦਰਜੀਤ ਸਿੰਘ ਨਿਵਾਸੀ ਘਾਸ ਮੰਡੀ ਅਤੇ ਪਵਨ ਕੁਮਾਰ ਨਿਵਾਸੀ ਘਾਸ ਮੰਡੀ ਦੇ ਰੂਪ ਵਿੱਚ ਹੋਈ ਹੈ । ਇਕ ਮੁੰਡਾ ਜੌ ਕੇ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਿਲ ਹੈ ਇਸ ਦੀ ਪਹਿਚਾਣ ਵਿਸ਼ਾਲ ਨਿਵਾਸੀ ਘਾਸ ਮੰਡੀ ਜਲੰਧਰ ਦੇ ਰੂਪ ਵਿੱਚ ਹੋਈ ਹੈ । ਬਾਕੀ ਪੁਲੀਸ ਨੂੰ ਮੋਕੇ ਤੇ ਇਤਲਾਹ ਕਰ ਦਿੱਤੀ ਗਈ ਹੈ । ਪੁਲੀਸ ਮਾਮਲੇ ਦੀ ਛਾਣਬੀਣ ਕਰ ਰਹਿ ਹੈ ।