ਜਲੰਧਰ-(ਮਨਦੀਪ ਕੌਰ )-ਜਲੰਧਰ ਦੇ ਨੌਰਥ ਇਲਾਕੇ ਦੇ ਸੰਤੋਸ਼ੀ ਨਗਰ ਵਿੱਚੋ ਮਾਰ ਕੁੱਟ ਦਾ ਮਾਮਲਾ ਸਾਮ੍ਹਣੇ ਆਇਆ ਹੈ | ਜਿੱਥੇ ਕੁੱਛ ਨਬਾਲਾਕ ਵਿਅਕਤੀਆ ਵੱਲੋਂ ਇਕ ਵਿਅਕਤੀ ਉੱਤੇ ਤੇਜ਼ ਦਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ |
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕੇ ਪੀੜਿਤ ਮਲਕੀਤ ਸਿੰਘ ਉਰਫ ਰਿੰਕੂ ਗੁਰੂਦਵਾਰੇ ਤੋ ਵਾਪਿਸ ਘਰ ਆ ਕੇ ਘਰ ਦੇ ਬਾਹਰ ਬੈਠ ਗਿਆ ਸੀ| ਜਿਸ ਨੂੰ ਬਾਅਦ 15 – 16 ਸਾਲ ਦੇ ਬਚਿਆ ਵੱਲੋਂ ਉਸ ਨੂੰ ਹਾਸਾ ਮਜ਼ਾਕ ਕੀਤਾ ਜਾ ਰਿਹਾ ਸੀ|ਜਿਸ ਤੋਂ ਬਾਅਦ ਬਚਿਆ ਵੱਲੋਂ ਮਲਕੀਤ ਸਿੰਘ ਉੱਤੇ ਬੱਜਰੀ ਪੱਥਰ ਵੀ ਮਾਰੇ ਗਏ | ਜਦੋਂ ਮਲਕੀਤ ਸਿੰਘ ਉਰਫ ਰਿੰਕੂ ਵਲੋ ਇਸ ਚੀਜ਼ ਦਾ ਵਿਰੌਧ ਕੀਤਾ ਗਿਆ ਤਾਂ ਉਕਤ ਬਚਿਆ ਵਲੋ ਰਿੰਕੂ ਉੱਤੇ ਤੇਜ਼ ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ |
ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵਲੋ ਘਰ ਦੇ ਬਾਹਰ ਆ ਕੇ ਰਿੰਕੂ ਦੀ ਜਾਨ ਬਚਾਈ ਗਈ | ਮਾਮਲਾ 8 ਨੋ ਪੁਲਸ ਦੀ ਜਾਣਕਾਰੀ ਵਿਚ ਲਿਆ ਦਿੱਤਾ ਗਿਆ ਹੈ | ਜਿਸ ਤੋਂ ਬਾਅਦ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ CCTV di ਫੁਟੇਜ ਖੰਗਾਲੀ ਜਾ ਰਹੀ ਹੈ | ਜਿਸ ਤੋਂ ਪਤਾ ਲੱਗ ਸਕੇ ਕਿ ਅਸਲ ਵਿੱਚ ਹੋਇਆ ਕਿ ਸੀ| ਪੀੜਿਤ ਨੂੰ ਜੇਰੇ ਇਲਾਜ ਸਿਵਿਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।