ਜਲੰਧਰ-(ਮਨਦੀਪ ਕੌਰ)- ਜਲੰਧਰ ਤੋਂ ਨਕੋਧਰ ਰੋਡ ਤੇ ਖੁਰਲਾ ਖਿੰਗਰਾ ਵਿੱਚ ਇੱਕ ਆਟੋ ਅਤੇ ਟੈਂਪੂ ਟਰੈਵਲ ਦਾ ਬੁਹਤ ਹੀ ਦਰਦ- ਨਾਖ ਹਾਦਸਾ ਵਾਪਰਿਆ ਹੈ | ਦੱਸ ਦੇਈਏ ਕਿ ਖੂਰਲਾ ਖ਼ਿੰਗਰਾ ਦੇ ਨੇੜੇ ਦੇਰ ਰਾਤ ਭਿਅੰਕਰ ਟੱਕਰ ਹੋ ਗਈ ਹੈ | ਜਿਸ ਵਿੱਚ ਕੁੱਲ 12 ਲੋਗ ਜ਼ਖ਼ਮੀ ਹੋ ਗਏ ਹਨ| ਰਾਹਗੀਰਾਂ ਦਾ ਕਹਿਣਾ ਹੈ ਕਿ ਟੈਂਪੂ ਟਰੈਵਲ ਅਤੇ ਆਟੋ ਚਾਲਕ ਬੁਹਤ ਤੇਜ਼ ਰਫ਼ਤਾਰ ਵਿੱਚ ਗੱਡੀਆ ਚੱਲਾ ਰਹੇ ਸਨ | ਜਿਸ ਕਾਰਨ ਇਹ ਹਾਦਸਾ ਵਾਪਰਿਆ |
ਲੋਕਾ ਨੇ ਕਿਹਾ ਕਿ ਟੱਕਰ ਏਨੀ ਭਿਅੰਕਰ ਸੀ ਜਿਸ ਵਿੱਚ ਬਚਣਾ ਬੁਹਤ ਹੀ ਔਖਾ ਸੀ| ਜ਼ਖ਼ਮੀ ਲੋਕਾ ਨੂੰ ਜਲੰਧਰ ਸਿਵਿਲ ਹਸਪਤਾਲ ਵਿਚ ਜੇਰੇ ਇਲਾਜ ਲਈ ਭੇਜ ਦਿੱਤਾ ਗਿਆ ਹੈ। ਅਜੇ ਜਾਣੀ ਨੁਕਸਾਨ ਦੀ ਕੋਈ ਵੀ ਸੂਚਨਾ ਨਹੀਂ ਮਿਲੀ ਹੈ|ਨਾਲ ਹੀ ਥਾਣਾ ਲਾਂਬੜਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਨੇ ਮੌਕਾ ਦੇਖ ਕੇ ਮਾਮਲਾ ਦਰਜ ਕਰ ਲਿਆ ਹੈ | ਬਾਕੀ ਮਾਮਲੇ ਦੀ ਜਾਂਚ ਕਰ ਰਹੀ ਹੈ ਕੇ ਇਹ ਹਾਦਸਾ ਵਾਪਰਿਆ ਕਿਸ ਤਰ੍ਹਾ ਹੈ |