ਜਲੰਧਰ-(ਮਨਦੀਪ ਕੌਰ )-ਥਾਣਾ ਪਤਾਰਾ ਦੀ ਪੁਲਿਸ ਨੇ 8 ਮਾਮਲਿਆਂ ਚ ਇਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ | ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ D s ਪ ਆਦਮਪੁਰ ਕੁਲਵੰਤ ਸਿੰਘ ਜੀ ਨੇ ਦੱਸਿਆ ਕੇ SHO ਪਤਾਰਾ ਦੀ ਦੇਖ ਰੇਖ ਵਿਚ ਪੁਲਿਸ ਪਾਰਟੀ ਵਲੋਂ ਫੜੇ ਗਏ ਆਰੋਪੀ ਰਿਆਜ ਅਲੀ ਉਰਫ ਸਨੀ ਨਿਵਾਸੀ ਪਿੰਡ ਕੋਟਲੀ ਥਾਨ ਸਿੰਘ ਦੇ ਖਿਲਾਫ 1 ਦਸੰਬਰ 2019 ਨੂੰ ਥਾਣਾ ਪਤਾਰਾ ਵਿਚ IPC ਦੀ ਧਾਰਾ 379-B ਅਤੇ 411 ਦੇ ਤਹਿਤ ਮਾਮਲਾ ਦਰਜ ਹੈ | ਜਿਸ ਦੇ ਤਹਿਤ ਅਦਾਲਤ ਵਿੱਚੋ ਇਸ ਨੂੰ PO ਕਰਾਰ ਕੀਤਾ ਗਿਆ ਹੈ |
ਇਸ ਤੋਂ ਇਲਾਵਾ ਲੁੱਟ ਖੋਂ ਦੇ ਮਾਮਲੇ ਭੀ ਥਾਣਾ ਸਿਟੀ ਕਪੁਰਥਲਾ ਵਿਚ ਦਰਜ ਹੈ | ਇਸ ਤੋਂ ਇਲਾਵਾ ਵੀ ਆਰੋਪੀ ਪਹਿਲੇ ਵੀ ਕਈ ਬਾਰ ਜੇਲ ਜਾ ਚੁਕਾ ਹੈ | ਜੇਲ ਤੋਂ ਬਾਹਰ ਆ ਕੇ ਵੀ ਇਸ ਨੇ ਆਪਣੇ ਗ਼ੈਰ ਕਾਨੂੰਨੀ ਕੰਮ ਨੂੰ ਬੰਦ ਨਹੀਂ ਕੀਤਾ | ਆਰੋਪੀ ਨੂੰ ਮਮਾਨਯੋਗ ਅਦਾਲਤ ਵਿਚ ਜਲਦ ਹੀ ਪੇਸ਼ ਕਰ ਦਿੱਤਾ ਜਾਵੇ|