ਜਲੰਧਰ -(ਮਨਦੀਪ ਕੌਰ)-ਨਿਊ ਰਸੀਲਾ ਨਗਰ ‘ਚ ਤਾਂਤਰਿਕ ਕੋਲ ਜਾ ਕੇ ਆਪਣਾ ‘ਫੰਡਾ’ ਕਰਵਾਉਣ ਗਈ ਬੀਮਾਰ ਔਰਤ ਨੂੰ ਬਾਬੇ ਨੇ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕਰ ਦਿੱਤਾ। ਜਦੋਂ ਕਾਫੀ ਦੇਰ ਬਾਅਦ ਵੀ ਬਾਬੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਬਾਹਰ ਉਡੀਕ ਰਹੇ ਪਤੀ ਨੇ ਦਰਵਾਜ਼ਾ ਖੜਕਾਇਆ।
ਵਾਰ-ਵਾਰ ਦਰਵਾਜ਼ਾ ਖੜਕਾਉਣ ‘ਤੇ ਤਾਂਤਰਿਕ ਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਅਤੇ ਜਿਵੇਂ ਹੀ ਔਰਤ ਦਾ ਪਤੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਤਾਂ ਤਾਂਤਰਿਕ ਭੱਜ ਗਿਆ। ਮੁਲਜ਼ਮ ਤਾਂਤਰਿਕ ਸਰਫਰਾਜ ਪੁੱਤਰ ਉਸਮਾਨ ਅਲੀ ਵਾਸੀ ਨਿਊ ਰਸੀਲਾ ਨਗਰ ਖ਼ਿਲਾਫ਼ ਥਾਣਾ 5 ਵਿੱਚ ਕੇਸ ਦਰਜ ਕੀਤਾ ਗਿਆ ਹੈ।
ਬਸਤੀ ਇਲਾਕੇ ਦੀ ਰਹਿਣ ਵਾਲੀ ਵਿਆਹੁਤਾ ਔਰਤ ਨੇ ਦੱਸਿਆ ਕਿ ਉਹ
ਕਾਫੀ ਸਮੇਂ ਤੋਂ ਬਿਮਾਰ ਸੀ। ਉਸ ਨੂੰ ਕਿਸੇ ਨੇ ਦੱਸਿਆ ਕਿ ਤਾਂਤਰਿਕ ਸਰਫਰਾਜ਼ ‘ਫੰਡਾ’ ਕਰ ਕੇ ਬੀਮਾਰੀਆਂ ਠੀਕ ਕਰਦਾ ਹੈ। 6 ਨਵੰਬਰ ਨੂੰ ਉਹ ਉਸ ਕੋਲ ਗਈ ਜਿਸ ਨੇ ਉਸ ਨੂੰ ਨਹਿਰ ਦੇ ਕੰਢੇ ਤਵੀਤ ਬੰਨ੍ਹਣ ਲਈ ਕਿਹਾ।
ਰਾਤ ਕਰੀਬ 9 ਵਜੇ ਉਸ ਦਾ ਜੀਜਾ ਤਵੀਤ ਬੰਨ੍ਹਣ ਗਿਆ ਤਾਂ ਤਾਂਤਰਿਕ ਉਸ ਨੂੰ ਇਹ ਕਹਿ ਕੇ ਕਮਰੇ ਵਿਚ ਲੈ ਆਇਆ ਕਿ ਉਸ ਨੇ ਰਸਮ ਕਰਨੀ ਹੈ। ਜਦੋਂ ਉਸ ਦਾ ਪਤੀ ਵੀ ਕਮਰੇ ਵਿਚ ਜਾਣ ਲੱਗਾ ਤਾਂ ਸਰਫਰਾਜ਼ ਨੇ ਉਸ ਨੂੰ ਬਾਹਰ ਇੰਤਜ਼ਾਰ ਕਰਨ ਲਈ ਕਿਹਾ।
ਕਮਰੇ ਨੂੰ ਬੰਦ ਕਰਨ ਤੋਂ ਬਾਅਦ ਤਾਂਤਰਿਕ ਨੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਸੁੰਘਾਈ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਪੀੜਤਾ ਦਾ ਕਹਿਣਾ ਹੈ ਕਿ ਸਰਫਰਾਜ ਨਾਂ ਦੇ ਤਾਂਤਰਿਕ ਨੇ ਉਸ ਨਾਲ ਘਿਨਾਉਣੀ ਹਰਕਤ ਕੀਤੀ। ਸਮਾਂ ਬੀਤਣ ‘ਤੇ ਪਤੀ ਨੂੰ ਸ਼ੱਕ ਹੋਇਆ ਅਤੇ ਉਸ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਾਂਤਰਿਕ ਨੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ।
ਜਿਵੇਂ ਹੀ ਪੀੜਤਾ ਦਾ ਪਤੀ ਦਰਵਾਜ਼ਾ ਤੋੜ ਕੇ ਅੰਦਰ ਗਿਆ ਤਾਂ ਅੰਦਰ ਦੇਖ ਕੇ ਉਹ ਹੱਕਾ-ਬੱਕਾ ਰਹਿ ਗਿਆ। ਤਾਂਤਰਿਕ ਨੇ ਔਰਤ ਦੇ ਪਤੀ ਨੂੰ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਪਰ ਪੀੜਤਾ ਨੇ ਇਸ ਦੀ ਸ਼ਿਕਾਇਤ ਥਾਣਾ 5 ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਤਾਂਤਰਿਕ ਸਰਫਰਾਜ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੇ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਤਾਂਤਰਿਕ ਸਰਫਰਾਜ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।