ਨਕੋਧਰ -(ਮਨਦੀਪ ਕੌਰ )- ਥਾਣਾ ਸਦਰ ਦੇ ਅਧੀਨ ਆਉਂਦੇ ਇਕ ਪਿੰਡ ਵਿਚ ਨਾਬਾਲਿਗ ਮੰਦਬੁੱਧੀ ਲੜਕੀ ਨਾਲ ਜਬਰ-ਜ਼ਿਨਾਹ ਦਾ ਘਿਨਾਉਣਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਉਹ ਪਿੰਡ ਦੇ ਇਕ ਜਿਮੀਂਦਾਰ ਨਾਲ ਕੰਮ ਕਰਦਾ ਹੈ। ਘਰ ਵਿਚ ਉਸ ਦਾ ਬਜ਼ੁਰਗ ਪਿਤਾ ਤੇ ਮੰਦਬੁੱਧੀ 16 ਸਾਲ ਦੀ ਨਬਾਲਿਗ ਲੜਕੀ ਰਹਿੰਦੇ ਹਨ
ਉਸ ਨੇ ਦੱਸਿਆ ਕਿ ਬੀਤੀ ਦਿਨੀਂ ਜਦੋਂ ਉਹ ਕੰਮ ‘ਤੇ ਗਿਆ ਹੋਇਆ ਸੀ ਤਾਂ ਘਰ ਵਿਚ ਉਸ ਦੀ ਮੰਦਬੁੱਧੀ ਲੜਕੀ ਇਕੱਲੀ ਸੀ। ਇਸ ਦੌਰਾਨ ਨੇੜਲੇ ਪਿੰਡ ਦੇ ਇਕ ਨੌਜਵਾਨ ਨੇ ਘਰ ਆ ਕੇ ਮੰਦਬੁੱਧੀ ਨਾਬਾਲਿਗ ਲੜਕੀ ਨਾਲ ਜ਼ਬਰ-ਜਿਨਾਹ ਕੀਤਾ। ਇਸ ਸਬੰਧੀ ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਕਿਹਾ ਕਿ ਅੱਜ ਹੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਪੀੜਤ ਪਰਿਵਾਰ ਦੇ ਬਿਆਨ ਦਰਜ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਨਕੋਦਰ ਵਿੱਚ ਘਟੀ ਸ਼ਰਮਨਾਕ ਘਟਨਾ! ਨਾਬਾਲਿਗ ਕੁੜੀ ਨਾਲ ਜ਼ਬਰ ਜਿਨਾਹ ਦਾ ਮਾਮਲਾ ਆਇਆ ਸਾਮਣੇ
Leave a comment
Leave a comment