JALANDHAR-(MANDEEP KAUR)-ਸੁਰਖੀਆਂ ਵਿਚ ਰਹਿਣ ਵਾਲੇ ਕੁਲੜ੍ਹ ਪੀਜ਼ਾ ਵਾਲੇ ਜੋੜੇ ਨੂੰ ਹਾਈ ਕੋਰਟ ਵਲੋਂ ਸਕਿਉਰਿਟੀ ਮਿਲਣ ਤੇ ਨਿਹੰਗ ਸਿੰਘਾ ਦਾ ਗੁੱਸਾ ਸਤਵੇਂ ਆਸਮਾਨ ਤੇ ਪਹੁੰਚ ਗਿਆ ਹੈ | ਓਹਨਾ ਨੇ ਸ਼ਰੇਆਮ ਕੁੱਲ੍ਹੜ ਪੀਜ਼ਾ ਜੋੜੇ ਨੂੰ ਧਮਕੀ ਦਿੱਤੀ ਹੈ | ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਹੈ ਕਿ ਕੁਲੜ੍ਹ ਪੀਜ਼ਾ ਵਾਲਾ ਜੋੜਾ ਹਾਈ ਕੋਰਟ ਪਹੁੰਚਿਆ ਤੇ ਓਥੇ ਜਾ ਕੇ ਸਕਿਉਰਿਟੀ ਦੀ ਮੰਗ ਕੀਤੀ ਹੈ | ਓਹਨਾ ਨੇ ਕਿਹਾ ਕੇ ਜੋ ਲੋਗ ਪੱਗ ਨੂੰ ਦਾਗ ਲੱਗਾ ਰਹੇ ਹਨ ਹੁਣ ਓਹਨਾ ਨੂੰ ਬਖਸ਼ਿਆ ਨਹੀਂ ਜਾਵੇ ਗਾ |
ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਕੇ ਜੇਲ੍ਹਾਂ ਸਾਡ੍ਹੇ ਲਈ ਹੀ ਬਣੀਆਂ ਹਨ | ਜੇ ਕਰ ਤੁਸੀਂ ਹਾਈ ਕੋਰਟ ਤੋਂ ਸੁਰੱਖਿਆ ਲੇ ਲਈ ਹੈ ਤਾ ਇਹਦਾ ਮਤਲਬ ਇਹ ਨਹੀਂ ਕੇ ਤੁਹਾਨੂੰ ਬਕਸ਼ ਦਿੱਤਾ ਜਾਵੇ ਗਾ | ਜੇ ਕੋਈ ਜ਼ਿਆਦਾ ਕਰੇਗਾ ਤਾ ਜਾ ਤਾ ਅਸੀਂ ਨਹੀਂ -ਜਾ ਤਾ ਅਸੀਂ ਨਹੀਂ | ਓਹਨਾ ਕਿਹਾ ਕੇ ਤੁਹਾਡੇ ਦੋਵਾਂ ਦੀ ਜੋ ਜ਼ਿੰਦਗ਼ੀ ਹੈ ਓਹਨੂੰ ਆਪਣੇ ਤਕ ਨਿੱਜੀ ਤੋਰ ਉੱਤੇ ਹੀ ਰੱਖਣ | ਦੱਸ ਦਈਏ ਕੇ ਹਾਈ ਕੋਰਟ ਵੱਲੋ ਕੁਲੜ੍ਹ ਪੀਜ਼ਾ ਜੋੜੇ ਨੂੰ ਸੁਰੱਖਿਆ ਦੇ ਆਰਡਰ ਦਿਤੇ ਗਏ ਹਨ | ਅਤੇ ਪੁਲਿਸ ਕੋਲੋਂ ਜਵਾਬ ਮੰਗਿਆ ਹੈ