ਜਲੰਧਰ-(ਮਨਦੀਪ ਕੌਰ )- ਘਾਸ ਮੰਡੀ ਚੌਂਕ ਵਿੱਚ ਇਕ ਐਕਸੀਡੇੰਟ ਦਾ ਮਾਮਲਾ ਸਾਮਣੇ ਆਇਆ ਹੈ | ਮੌਕੇ ਤੇ ਮੌਜੂਦ ਲੋਕਾ ਦਾ ਕਹਿਣਾ ਹੈ ਕਿ ਟਰੱਕ ਚਾਲਕ ਵਲੋਂ ਅਣਗਹਿਲੀ ਵਰਤੀ ਗਈ ਹੈ | ਜਿਸ ਕਾਰਨ ਇਹ ਹਾਦਸਾ ਹੋਇਆ | ਲੋਕ ਦਾ ਕਹਿਣਾ ਹੈ ਕੇ ਇਕ ਨਾਬਾਲਕ ਬੱਚਾ ਜਿਸ ਦੀ ਉਮਰ ਤਕਰੀਬਨ 12 ਸਾਲ ਦੀ ਸੀ ਉਹ ਇਸ ਟਰੱਕ ਦੀ ਚਪੇਟ ਵਿਚ ਆ ਗਿਆ | ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ |
ਹਾਦਸੇ ਦੀ ਵੀਡੀਓ CCTV ਵਿੱਚ ਰਿਕਾਰਡ ਹੋ ਗਈ ਹੈ | ਪੁਲਿਸ ਨੂੰ ਇਤਲਾਹ ਕਰ ਦਿਤੀ ਗਈ ਹੈ | ਮੌਕੇ ਤੇ ਪੁਲਿਸ ਮਾਮਲੇ ਦੀ ਸ਼ਾਨਬੀਨ ਕਰ ਰਹੀ ਹੈ |