ਜਲੰਧਰ -(ਮਨਦੀਪ ਕੌਰ)- ਪੰਜਾਬ ਪੁਲੀਸ ਵੱਲੋਂ ਇਕ ਮੋਟਰਸਾਈਕਲ ਅਤੇ ਨਸ਼ੀਲੀ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੀ । ਅਰੋਪੀਆਂ ਦੀ ਪਹਿਚਾਣ ਨਿਖਿਲ ਬੱਗਾ ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਦਸ਼ਮੇਸ਼ ਨਗਰ ਅਜੇ ਕੁਮਾਰ ਪੁੱਤਰ ਦੀਪਕ ਕੁਮਾਰ ਨਿਵਾਸੀ ਪਿੰਡ ਜੋਹਲਾ ਥਾਣਾ ਪਤਾਰਾ ਦੇ ਰੂਪ ਵਿਚ ਹੋਈ ਹੈ ।
ਜਾਣਕਾਰੀ ਦਿੰਦੇ ਹੋਏ SHO ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਓਹਨਾ ਦੀ ਦੇਖ ਰੇਖ ਵਿੱਚ ਥਾਣਾ ਪਾਤਰਾਂ ਦੀ ਪੁਲਸ ਨੇ 2 ਚੋਰੀ ਦੇ ਮੋਟੋਸਾਈਕਲ ਅਤੇ 190 ਨਸ਼ੀਲੇ ਕੈਪਸੂਲਾਂ ਨਾਲ 2 ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਪਾਤਰਾਂ ਦੇ ਪ੍ਰਭਾਵੀ ਕੁਲਵੰਤ ਸਿੰਘ ਨੇ ਦਸਿਆ ਕਿ ਨਹਿਰ ਪੁੱਲੀ ਤਲ੍ਹਣ ਦੇ ਕੋਲ ਫੜ੍ਹੇ ਗਏ ਆਰੋਪੀ ਨਿਖਿਲ ਕੋਲੋ 90 ਅਤੇ ਅਜੇ ਕੋਲੋ 100 ਕੈਪਸੂਲ ਬਰਾਮਦ ਹੋਏ ਹਨ। ਓਹਨਾ ਨੇ ਦਸਿਆ ਕਿ ਓਹਨਾ ਕੋਲੋ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਉੱਤੇ ਨਕਲੀ ਨੰਬਰ ਪਲੇਟ ਲਗਾਈ ਹੋਈ ਸੀ। ਅਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।। ਪੁਲੀਸ ਅਧਿਕਾਰੀ ਨੇ ਦਸਿਆ ਕਿ ਇਹ ਆਰੋਪੀ ਪਹਿਲੇ ਵੀ ਜੇਲ ਜਾ ਚੁੱਕੇ ਹਨ।