ਬਠਿੰਡਾ -(ਮਨਦੀਪ ਕੌਰ )- ਬਠਿੰਡਾ ਪੁਲਿਸ ਨੇ ਪੈਟਰੋਲ ਪੰਪ ਦੇ ਸਕਿਊਰਟੀ ਗਾਰਡ ਦੀ 12 ਬੋਰ ਰਾਈਫਲ ਚੋਰੀ ਕਰਨ ਵਾਲੇ ਗਿਰੋਹ ਦੇ 03 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਜਿਹਨਾਂ ਦੀ ਪਹਿਚਾਣ ਲਖਵਿੰਦਰ (ਲੱਕੀ) ਪਿੰਡ ਬਾਂਦੀ,ਦਾਨਿਸ਼ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ ਅਤੇ ਉਹਨਾਂ ਦੇ ਕਬਜੇ ਵਿੱਚੋਂ ਚੋਰੀ ਕੀਤੀ 12 ਬੋਰ ਰਾਈਫਲ, 05 ਜਿੰਦਾ ਕਾਰਤੂਸ, ਇੱਕ ਮੋਬਾਈਲ ਫੋਨ, ਇੱਕ ਕਿਰਪਾਨ ਅਤੇ ਇੱਕ ਨਲਕੇ ਦੀ ਹੱਥੀ ਬਰਾਮਦ ਕੀਤੀ ਗਈ ਹੈ ।
ਜਾਣਕਾਰੀ ਮੁਤਾਬਿਕ ਇਹਨਾ ਨੇ ਰਾਇਫਲ ਚੋਰੀ ਕਰਨ ਤੋ ਬਾਅਦ ATM ਜਾ ਬੈਂਕ ਲੁੱਟਣ ਦੀ ਤਿਆਰੀ ਕਰ ਰਹੇ ਸਨ ।ਪੁਲੀਸ ਨੇ ਸਾਰਾ ਸਮਾਨ ਆਪਣੇ ਕਬਜੇ ਵਿੱਚ ਲੈ ਲਿਆ ਹੈ । ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।